ਇਹ ਕੁਝ ਸਤਰਾਂ ਮੈਂ ਆਪਣੇ ਪਿੰਡ ਦੇ ਇਕ ਹਰਮਨ ਪਿਆਰੇ ਸਖਸ਼ ਦੇ ਅਚਾਨਕ ਮੌਤ ਦਾ ਸ਼ਿਕਾਰ ਹੋਣ ਤੇ ਲਿਖੀਆਂ ਸੀ ,, ਕਿਰਪਾ ਆਪਣੇ ਵਿਚਾਰ ਦੇਣਾ ਜੀ
ਕਿੱਥੇ ਤੇਰੀ ਕੁਦਰਤ ਨੂੰ,
ਦਿਲ ਕੁਰਬਾਨ ਜਾਂਦਾ ਸੀ..
ਤੇ ਅੱਜ...?
ਅੱਜ ਤੇਰੀ ਕੁਦਰਤ ਦਾ ਕਹਿਰ ਦੇਖ ਕੇ...
ਰੂਹ ਤਕ ਕੰਬ ਉੱਠੀ ਹੈ।।
ਤੂੰ ਅਪਹੁੰਚ ਤੇ ਅਪਰਤੱਖ ਹੈਂ,
ਤੈਨੂੰ ਕਿਸੇ ਨੇ ਕੀ ਕਹਿ ਲੈਣਾ ਹੈ ?
ਪਰ.....!
ਮੇਰੀ ਸੋਚ ਦਾ ਤੈਨੂੰ ਇਕ ਉਲਾਹਮਾ ਹੈ।
ਤੇਰੀ ਬਣਾਈ ਕੁਦਰਤ ਦਾ ਇਹ
ਕਿਹੜਾ ਨਿਯਮ ਹੈ ?
ਕਿ ਕਿਸੇ ਨੂੰ ਤਾਂ
ਜਿੰਦਗੀ ਤੋ ਅੱਕਿਆਂ ਨੂੰ ਵੀ ਮੌਤ ਨਹੀ ਮਿਲਦੀ।
ਤਰਸਦਿਆਂ ਸਾਲ ਬੀਤ ਜਾਂਦੇ ਹਨ॥
ਤੇ ਕਈਆਂ ਨੂੰ ਤੂੰ
ਹੱਸਦਿਆਂ ਖੇਡਦਿਆਂ ਨੂੰ ਹੀ ਚੱਕ ਲੈਂਦਾ ਹੈਂ॥
ਪਿਛਲਿਆਂ ਨੂੰ ਰੋਂਦਾ ਛੱਡ ਜਾਣ ਲਈ॥
ਹਾਂ ਇਹ ਗਲ ਮੈ ਮੰਨਦਾ ਹਾਂ
ਕਿ ਮੌਤ ਅਟੱਲ ਸਚਾਈ ਹੈ,
ਜੋ ਆਇਆ ਉਹਨੇ ਜਾਣਾ ਜ਼ਰੂਰ ਹੈ।
ਪਰ ਰੱਬਾ ਇਹਦਾ ਕੋਈ ਨਿਯਮ ਤਾ ਬਣਾ.....????
ਤੇਰੀ ਕੁਦਰਤ ਦੇ ਹਰ ਵਰਤਾਰੇ ਦਾ
ਇਕ ਨਿਯਮ ਹੈ, ਇਕ ਅਸੂਲ ਹੈ।
ਫਿਰ ਮੌਤ ਤੇਰੇ ਕੋਲੋਂ ਅਨਿਯਮਤ ਕਿਵੇ ਰਹ ਗਈ,,...????????
ਕੀ ਤੇਰੀ ਯਮਰਾਜ ਅੱਗੇ,,
ਐਨੀ ਵੀ ਨਹੀ ਚੱਲੀ...?
ਰੱਬਾ....!!!
ਮੌਤ ਦੇ ਆਉਣ ਦਾ ਵੀ ਕੋਈ ਨਿਯਮ ਬਣਾ।
ਤਾਂ ਕਿ ਤੈਨੂੰ ਮੁੜਕੇ ਮੇਰੇ ਵਾਂਗ.,..,
ਕੋਈ ਉਲਾਹਮਾ ਦੇਣ ਦੀ
ਜੁਰੱਅਤ ਨਾ ਕਰ ਸਕੇ ॥
ਰਵਿੰਦਰ ਜਹਾਂਗੀਰ
4/11/2010
No comments:
Post a Comment