Tuesday, August 24, 2010


ਕਦੇ ਕਦੇ ਦਿਲ ਕਰਦਾ ਏ, ਮਚ ਆਪਣੀ ਅੱਗ ਵਿਚ ਸੜ੍ਹ  ਜਾਵਾਂ
ਕਦੇ ਕਦੇ ਦਿਲ ਕਰਦਾ ਏ, ਹੱਥ ਸੂਰਜ ਫੜ  ਕੇ ਸੜ੍ਹ  ਜਾਵਾਂ

ਕੁਝ  ਸਖਸ਼ ਨੇ ਪਰ ਸਨਮੁਖ ਖੜੇ,  ਹੱਕ ਆਪਣਾ ਮੰਗਦੇ ਨੇ
ਇਸ ਵਕਤ ਕਰੇਂਦਾ ਦਿਲ ਮੇਰਾ, ਇਹਨਾਂ ਲਈ ਜਿੰਦਗੀ ਹਰ ਜਾਵਾਂ

ਅਮਰ ਜਹਾਨੇ ਹੰਸਾ ਦਾ ਜੋੜਾ, ਤੜਫ਼ ਤੜਫ਼ ਕੇ ਮਰ ਰਿਹਾ
ਹੈ ਮੁਹੱਬਤ ਵਰ ਝੂਠਾ ਤੇਰਾ, ਬੋਲ ਸਰਾਪਿਆ ਕਰ ਜਾਵਾਂ

ਇਹ ਕੈਸੀ ਪਾਈ ਪ੍ਰੀਤ ਪਰਾਈ, ਮੇਰਾ ਸੀਨਾ ਛਲਣੀ ਕਰ ਦਿੱਤਾ
ਤੂੰ ਹਰਫ਼ ਉਕਾਰੇ ਜਿਸਮਾ ਤੇ, ਦਿਲ ਕੋਰਾ ਲੈ ਕਿਸ ਦਰ ਜਾਵਾਂ

ਮੇਰੇ ਮਹਿਰਮ ਤੂੰ ਮੁਜਰਿਮ ਨਹੀਂ, ਗਲਤੀ  ਤਾਂ  ਸਭ  ਮੇਰੀ ਹੈ
ਮੈ ਸਾਹ ਉਧਾਰੇ ਲੈਂਦਾ  ਹਾਂ, ਕਿੰਝ ਸੌਦਾ ਚੁਕਤਾ ਕਰ ਜਾਵਾਂ

ਉਹ ਪਲ ਖਜਾਨਾ ਬਣ ਚੁੱਕਿਆ,  ਤੂੰ ਅਲਵਿਦਾ ਜਦ ਬੋਲ ਗਿਆ
ਪੱਥਰ ਬਣਿਆ ਏਸ ਕਦਰ, ਹਰ ਗਮ ਨੂੰ ਸੀਨੇ ਜਰ ਜਾਵਾਂ

ਹੁਣ ਵਕਤ 'ਰਵਿੰਦਰ' ਅਮਲਾਂ ਦਾ, ਹੁਣ ਜਿੰਦ ਵੇਚਣੀ ਪੈਣੀ ਏ
ਕੁਝ ਮੰਗ ਤਾਂ ਸਹੀ ਬੇਦਰਦਾ, ਮੈਂ ਹਰਫ਼ ਰਸੀਦੀ ਕਰ ਜਾਵਾਂ 

ਰਵਿੰਦਰ ਜਹਾਂਗੀਰ
੨੫/੧੦/੨੦੦੬

2 comments: