Monday, August 8, 2011

ਇਤਿਹਾਸ ਦੇ ਪੰਨੇ-2 (ਕੁਝ ਤਸਵੀਰਾਂ)


ਇਹ ਰਚਨਾ ਬੇਸ਼ੱਕ theme ਪੱਖੋਂ "ਇਤਿਹਾਸ ਦੇ ਪੰਨੇ" ਨਾਲ ਵਾਸਤਾ ਰੱਖਦੀ ਹੈ ਪਰ ਇਹ intentionally ਨਹੀਂ unintentionaly ਹੀ match ਕਰ ਗਈ
ਮੈਨੂੰ ਲਗਦਾ ਹੈ ਕਿ ਇਤਿਹਾਸ ਦੇ ਕੁਝ ਪੰਨੇ ਫੋਲਣੇ ਰਹਿੰਦੇ ਸੀ , ਸ਼ਾਇਦ ਹਾਲੇ ਹੋਰ ਵੀ ਰਹਿੰਦੇ ਹੋਣ ,ਇਸੇ ਲਈ ਏਸਨੂੰ vi same ਹੀ title ਦਿੱਤਾ ਹੈ..

.. ਮੇਰੇ ਜਹਿਨ 'ਚ ਨੇ ਕੁਝ ਤਸਵੀਰਾਂ ,
ਯਾਦਾਂ 'ਚ ਪਸਰੇ ਇਕ ਸੁੰਨੇ ਵੇਹੜੇ ਦੀਆਂ ।
ਜਿਹੜੀਆਂ ਕੁਝ ਉਸੇ ਤਰ੍ਹਾਂ ਹੀ ਕੈਦ ਹੋ ਗਈਆਂ ,
ਜਿਵੇਂ ਕੈਮਰਾ ਕੈਦ ਕਰਦਾ ਹੈ ਜਿੰਦਗੀ ਦੇ ਪਲ ।
ਮੇਰੇ ਜਹਿਨ 'ਚ ਨੇ ਕੁਝ ਤਸਵੀਰਾਂ ,
ਜੋ ਐਲਬਮ ਦੇ ਵਾਂਗ ਸਾਂਭੀਆਂ ਪਈਆਂ ਨੇ ,
ਤੇ ਜੋ ਮੇਰੀ ਜਿੰਦਗੀ ਦਾ ਇਤਿਹਾਸ ਬਣ ਗਈਆਂ ਨੇ ।

ਮੇਰੇ ਜਹਿਨ 'ਚ ਨੇ ਕੁਝ ਤਸਵੀਰਾਂ ,
ਮੇਰੀ ਦਾਦੀ ਦੇ ਤੁਰ ਜਾਣ ਦੀ ਸ਼ਾਮ ਦੀਆਂ ।
ਜਦੋਂ ਉਹ ਵਿਹੜੇ ਚ ਲੇਈ ਲਗਾਕੇ ,
ਕਿਸੇ ਦਰਦ ਕਾਰਨ ਮੰਜੇ ਤੇ ਪਈ ਸੀ ।
ਕਿਸੇ ਨੂੰ ਕੀ ਪਤਾ ਸੀ ਕਿ ਇਹ ਦਰਦ,
ਉਹਨਾਂ ਦਾ ਆਖਰੀ ਦਰਦ ਸੀ ।
ਤੇ ਉਸ ਰਾਤ ਇਕ ਭੂਚਾਲ ਆਇਆ ।
ਤੇ ਧਰਤੀ ਦੇ ਨਾਲ ਨਾਲ ,
ਸਾਡੇ ਪਰਿਵਾਰ ਨੂੰ ਵੀ ਹਿਲਾਕੇ ਰੱਖ ਗਿਆ ।

ਮੇਰੇ ਜਹਿਨ 'ਚ ਨੇ ਕੁਝ ਤਸਵੀਰਾਂ ,
ਉਸੇ ਪਰਿਵਾਰ ਦੀ ਗੁਰਬਤ ਦੀਆਂ ।
ਗੁਰਬਤ ਦੀਆਂ ਨਹੀਂ, ਸ਼ਾਇਦ ਮੁਹੱਬਤ ਦੀਆਂ ।
ਉਹ ਢਲਦੀ ਦੁਪਿਹਰ,ਜਦੋ ਅਸੀਂ ਸਾਰੇ,
ਕੱਚੇ ਵਿਹੜੇ ਚ ਭੁੰਜੇ ਬੈਠੇ,
ਚਾਹ ਪੀਂਦੇ ਹੁੰਦੇ ਸੀ, ਤੇ ਮੈਂ...,
ਮੈਂ ਚਾਹ ਦਾ ਗਿਲਾਸ ਹੱਥ ਵਿਚ ਫੜੀ,
ਮਿੱਟੀ ਦੀਆਂ ਪਾਪੜੀਆਂ ਨਾਲ ਖੇਡਦਾ ਰਹਿੰਦਾ ਸੀ ।

ਮੇਰੇ ਜਹਿਨ 'ਚ ਨੇ ਕੁਝ ਤਸਵੀਰਾਂ ,
ਇਸ ਕੱਚੇ ਵੇਹੜੇ ਦੇ ਵੰਡੇ ਜਾਣ ਦੀਆਂ ।
ਮੈਂ ਇੰਨਾ ਵੱਡਾ ਨਹੀਂ ਸੀ ,
ਕਿ ਏਸ ਵੰਡ ਨਾਲ,
ਮੇਰੇ ਸੀਨੇ ਕੋਈ ਜਖਮ ਹੁੰਦਾ ।
ਹਾਂ ਪਰ....।
ਮੇਰੇ ਸੀਨੇ ਜਖਮ ਜਰੂਰ ਹੋਇਆ ।
ਜਦੋਂ ਵੰਡ ਕਾਰਣ ,
ਇਕ ਖੂਬਸੂਰਤ ਕਲੀਆਂ ਦੇ ਬੂਟੇ ਨੂੰ ,
ਕਤਲ ਹੋ ਜਾਣਾ ਪਿਆ ।

ਮੇਰੇ ਜਹਿਨ 'ਚ ਨੇ ਕੁਝ ਤਸਵੀਰਾਂ ,
ਯਾਦਾਂ 'ਚ ਪਸਰੇ ਇਕ ਸੁੰਨੇ ਵੇਹੜੇ ਦੀਆਂ ।
ਮੇਰੇ ਜਹਿਨ 'ਚ ਨੇ ਕੁਝ ਤਸਵੀਰਾਂ ।

ਰਵਿੰਦਰ ਜਹਾਂਗੀਰ
28/05/2011

No comments:

Post a Comment