ਕਦੇ ਕਦੇ ਹਵਾਵਾਂ ਨੂੰ ਜੱਫੀਆਂ ਪਾਉਣਾ ਮੈਨੂੰ ਚੰਗਾ ਲਗਦਾ ਹੈ ।
ਕਦੇ ਕਦੇ ਆਪਣੇ ਹੀ ਗਲ ਲੱਗ ਰੋਣਾ ਮੈਨੂੰ ਚੰਗਾ ਲਗਦਾ ਹੈ ।
ਓਹੀ ਥਾਵਾਂ ਜਦੋਂ ਅਤੀਤ ਵਿਚ ਲੈ ਜਾਂਦੀਆਂ ਨੇ ,
ਸਮੇਂ ਦੇ ਵਹਾਵਾਂ ਤੇ ਉਲਟੀਆਂ ਵਹਿ ਜਾਂਦੀਆਂ ਨੇ ।
ਉਹ ਸਾਥੀਆਂ ਦੇ ਸੰਗ ਚਬੱਚੇ ਤੇ ਜਾ ਨਹਾਉਣਾ,
ਤੇ ਫੇਰ ਕਪੜੇ ਫੜ੍ਹਨ ਦੇ ਬਹਾਨੇ ਖਾਲ੍ਹੀ 'ਚ ਤਾਰੀਆਂ ਲਾਉਣਾ ।
ਕਿੰਨਾ ਚੰਗਾ ਸੀ ਉਹ ਵੇਲਾ ਜੋ ਲੰਘ ਗਿਆ ਹੈ ,
ਹੁਣ ਤਾਂ ਓਸ ਅੰਬ ਦੀ ਥਾਵੇਂ ਸਬਮਰਸੀਬਲ ਵੀ ਲਗ ਗਿਆ ਹੈ ।
ਮੈਂ ਕਦੇ ਸੋਚਦਾ ਹੁੰਨਾ ਕਿ ਇਹ ਸਭ ਕਿਓਂ ਚਲਦਾ ਹੈ ?
ਵਕਤ ਦਾ ਸੱਪ ਆਪਣੀ ਕੁੰਜ ਵਾਰ ਵਾਰ ਕਿਓਂ ਬਦਲਦਾ ਹੈ ?
ਫਿਰ ਵੀ ਏਸ ਉਤਰੀ ਹੋਈ ਕੁੰਜ ਨੂੰ ਗਲ ਪਾਉਣਾ ਮੈਨੂੰ ਚੰਗਾ ਲਗਦਾ ਹੈ ।
ਕਦੇ ਕਦੇ ਆਪਣੇ ਹੀ ਗਲ ਲੱਗ ਰੋਣਾ ਮੈਨੂੰ ਚੰਗਾ ਲਗਦਾ ਹੈ ।।
ਖੁੱਲੇ ਜਿਹੇ ਵੇਹੜੇ ਤੋਂ ਏਸੀ ਵਾਲੇ ਰੂਮ ਤਕ ਦਾ ਸਫ਼ਰ ,
ਇਕ ਮਿੱਠਾ ਸੁਫ਼ਨਾ ਰਹਿ ਗਿਆ ਜੋ ਕਾਰਵਾਂ ਗਿਆ ਗੁਜ਼ਰ ।
ਖੁੱਲੀ ਡੁੱਲੀ ਜਿੰਦਗੀ ਇਕ ਕਮਰੇ ਤਕ ਹੀ ਸਿਮਟ ਗਈ ,
ਰੁੱਖ ਫ਼ਲਿਹਾਰੇ ਦੇ ਸੰਗ ਇਕ ਅਮਰ ਵੇਲ ਜਿਹੀ ਲਿਪਟ ਗਈ ।
ਕਈ ਸ਼ਖਸ਼ ਪਿਆਰੇ ਚਲੇ ਗਏ ਖਾਬਾਂ ਦੇ ਵਿਚ ਹੱਸਦੇ ਨੇ ,
ਇਕ ਭੁਲੇਖਾ ਸਿਰਜ ਗਏ ਓਹ ਅੱਜ ਵੀ ਸਾਨੂੰ ਤੱਕਦੇ ਨੇ ।
ਕਿੰਨਾ ਸੁੰਨਾ ਕਰ ਜਾਂਦੇ ਨੇ ਬੀਤੇ ਪਲ ਅਹਿਸਾਸ ਮੇਰੇ ਦੇ ,
ਅੱਜ ਵੀ ਪੰਨੇ ਜੀਵਿਤ ਨੇ ਗੁਜਰੇ ਹੋਏ ਇਤਿਹਾਸ ਮੇਰੇ ਦੇ ।
ਵਿਛੜ ਚੁੱਕੀਆਂ ਰੂਹਾਂ ਦੇ ਸਨਮੁਖ ਹੋਣਾ ਮੈਨੂੰ ਚੰਗਾ ਲਗਦਾ ਹੈ ।
ਕਦੇ ਕਦੇ ਆਪਣੇ ਹੀ ਗਲ ਲੱਗ ਰੋਣਾ ਮੈਨੂੰ ਚੰਗਾ ਲਗਦਾ ਹੈ ।।
ਰਵਿੰਦਰ ਜਹਾਂਗੀਰ
18/05/2011
Wednesday, May 18, 2011
Wednesday, May 4, 2011
ਤਿੰਨ ਪੀੜ੍ਹੀਆਂ ਦਾ ਰਿਸ਼ਤਾ
ਧਨ ਪਰਾਇਆ ਜਗ ਤੇ ਆਇਆ ,ਕਿਹੜਾ ਬਣੇ ਵਪਾਰੀ ।
ਕੌਣ ਪਤਾ ਨਹੀਂ ਲੇਖੀਂ ਲਿਖਿਆ ,ਮੰਗਣਾ ਕਿਸ ਉਧਾਰੀ ।
ਮੈਂ ਲੜ੍ਹ ਲੱਗਣਾ ਕਿਸੇ ਬੇਗਾਨੇ ,ਮੰਨਕੇ ਰੂਹ ਦਾ ਹਾਣੀ ,
ਉਹਦੇ ਉਤੇ ਮਾਣ ਹੈ ਕਾਹਦਾ, ਜਿਸਤੋਂ ਮੈਂ ਅਣਜਾਣੀ ।
ਮੇਰਾ ਮਾਣ ਨੇ ਮਾਪੇ ਮੇਰੇ ,ਮਾਪਿਆਂ ਨਾਲ ਸਰਦਾਰੀ ,
ਰੱਬ ਤੋਂ ਵੱਡਾ ਬਾਬੁਲ ਜਾਪੇ, ਚਿੱਟੀ ਜਿਸਦੀ ਦਾਹੜੀ ।
ਲੱਖਾਂ ਦੁੱਖ ਤਕਲੀਫਾਂ ਝੱਲਕੇ, ਜਿਸਨੇ ਮੈਂ ਸੰਭਾਲੀ ,
ਚਿੱਟੀ ਦਾਹੜੀ ਦਾਗ ਨਾ ਲਾਇਆ, ਬਾਬੁਲ ਦੀ ਲੱਜ ਪਾਲੀ੍ ,
ਮੇਰਾ ਮਾਣ ਹੈ ਵੀਰਾ ਮੇਰਾ, ਮੈਂ ਵੀਰੇ ਦੀ ਪੱਗੜੀ ,
ਇੱਜਤ ਅਤੇ ਭਰੋਸੇ ਦੀ ਮੈਂ , ਗੁੱਟ ਤੇ ਬੰਨਦੀ ਰੱਖੜੀ ।
ਗੱਭਰੂ ਹੋਇਆ ਦੇਖ ਜੇਸਨੂੰ, ਮਾਂ ਦੀਆਂ ਅੱਖਾਂ ਚਮਕਣ ,
ਮੈਂ ਲੋਚਦੀ ਓਹਦੇ ਵਿਹੜੇ, ਕਦੋਂ ਝਾਂਜਰਾਂ ਛਣਕਣ ।
ਮੇਰਾ ਮਾਣ ਇਕ ਐਸਾ ਸੁਪਨਾ, ਰਾਤ ਬਰਾਤੇ ਆਇਆ ,
ਵਿਹੜੇ ਖਿੜਿਆ ਫੁੱਲ ਗੁਲਾਬੀ, ਭਾਬੋ ਮੇਰੀ ਦਾ ਜਾਇਆ ।
ਬਾਪ ਮੇਰੇ ਦੀ ਕੁੱਲ ਨੂੰ ਜਿਸਨੇ, ਅੱਗੇ ਹੈ ਲੈ ਜਾਣਾ ,
ਰੀਝ ਕੁਆਰੀ ਮਾਂ-ਪਿਓ ਦੀ ਦਾ, ਇੱਕ ਫੁੱਲ ਖਿੜ੍ਹਦਾ ਜਾਣਾ ।
ਧੀ ਨਾ ਧਨ ਪਰਾਇਆ ਲੋਕੋ, ਨਾ ਇਹ ਜੱਗ ਵਿਚ 'ਕੱਲੀ ,
ਤਿੰਨ ਪੀੜ੍ਹੀਆਂ ਤਾਈਂ ਇਸਦੀ, ਸਾਂਝ ਹੈ ਇਕ ਅਵੱਲੀ ।
ਪਿਓ, ਭਰਾ, ਭਤੀਜੇ ਦੇ ਸੰਗ, ਰੂਹ ਦਾ ਗੂੜ੍ਹਾ ਰਿਸ਼ਤਾ ,
ਜਿਹੜੇ ਰਿਸ਼ਤਿਆਂ ਅੱਗੇ ਜਗ ਦਾ, ਹਰ ਰੰਗ ਫਿੱਕਾ ਦਿਸਦਾ ।।
ਰਵਿੰਦਰ ਜਹਾਂਗੀਰ
02/05/2011

Subscribe to:
Posts (Atom)